Department History
ਵਿਭਾਗ ਦਾ ਸੰਖੇਪ ਇਤਿਹਾਸ: ਵਿਭਾਗ ਦੀ ਸਥਾਪਨਾ ਮਿਤੀ 1965
ਇਹ ਵਿਭਾਗ ਅਨੁਵਾਦ ਵਿਭਾਗ ਦੇ ਰੂਪ ਵਿੱਚ 7 ਅਕਤੂਬਰ 1965 ਨੂੰ ਆਰੰਭ ਹੋਇਆ। ਇਸ ਦਾ ਉਦੇਸ਼ ਸਿੱਖਿਆ ਦੀਆਂ ਕਲਾਸੀਕਲ ਕਿਤਾਬਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨਾ ਸੀ। ਸੁਰੂ ਵਿੱਚ 12 ਮਿਆਰੀ ਪੁਸਤਕਾਂ ਦਾ ਅਨੁਵਾਦ ਕੀਤਾ। ਦੋ ਸਾਲਾਂ ਬਾਅਦ ਵਿਭਾਗ ਨੂੰ ਸਿੱਖਿਆ ਤੇ ਖੋਜ ਵਿਭਾਗ ਦਾ ਨਾਂ ਦਿੱਤਾ ਗਿਆ ਅਤੇ ਇਸਨੂੰ ਭਾਸਾਵਾਂ ਖਾਸ ਕਰਕੇ ਪੰਜਾਬੀ ਦੀ ਸਿੱਖਿਆ ਦੇ ਖੇਤਰ ਵਿੱਚ ਖੋਜ ਤੇ ਪ੍ਰਯੋਗ ਕਰਨ ਦਾ ਕੰਮ ਸੌਪਿਆ। 1970 ਵਿੱਚ ਇਸਨੂੰ ਡਾ. ਟੀ.ਆਰ. ਸ਼ਰਮਾ ਦੀ ਅਗਵਾਈ ਵਿੱਚ (ਬਤੌਰ ਮੁਖੀ) ਪੂਰਨ ਸਿੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਅਤੇ ਇੱਥੇ ਸਿੱਖਿਆ ਵਿੱਚ ਦੋ ਸਾਲਾਂ ਦਾ ਐਮ.ਏ. ਕੋਰਸ ਸੁਰੂ ਕੀਤਾ ਗਿਆ। 1975 ਵਿੱਚ ਐਮ.ਫਿਲ ਦਾ ਕੋਰਸ ਸੁਰੂ ਕੀਤਾ ਗਿਆ ਜੋ ਕਿ 1992 ਤੱਕ ਜਾਰੀ ਰਿਹਾ। 46 ਸਾਲਾਂ ਦੋਰਾਨ ਵਿਭਾਗ ਵੱਲੋਂ ਬੀ.ਏ. ਤਿੰਨ ਸਾਲ ਡਿਗਰੀ ਕੋਰਸ, ਬੀ.ਐੱਡ, ਐਮ.ਐੱਡ ਅਤੇ ਐਮ.ਏ. (ਸਿੱਖਿਆ)ਦੇ ਸਾਰੇ ਪੇਪਰਾਂ ਅਤੇ ਕੋਰਸਾਂ ਲਈ ਮਿਆਰੀ ਭਾਸਾ 'ਚ ਕਿਤਾਬਾਂ ਲਿਖੀਆਂ ਗਈਆਂ। ਹੁਣ ਤੱਕ 50 ਤੋਂ ਜਿਆਦਾ ਕਿਤਾਬਾਂ ਮੂਲ ਰੂਪ ਵਿੱਚ ਲਿਖੀਆਂ ਜਾਂ ਅਨੁਵਾਦ ਕੀਤੀਆਂ ਜਾ ਚੁੱਕੀਆਂ ਹਨ। ਸੈਸ਼ਨ (2008 -09) ਤੋਂ ਵਿਭਾਗ ਦੁਆਰਾ ਐਮ.ਫਿਲ ਦਾ ਕੋਰਸ ਦੁਬਾਰਾ ਸੁਰੂ ਕੀਤਾ ਗਿਆ।
ਖੋਜ ਪ੍ਰੋਜੈਕਟ
- 1 ਵੱਡਾ ਪ੍ਰੋਜੈਕਟ
- 4 ਛੋਟੇ ਪ੍ਰੋਜੈਕਟ
ਮੁੱਖ ਖੇਤਰ
- ਅਧਿਆਪਨ ਸਿੱਖਿਆ
- ਖੋਜ ਵਿਧੀ ਤੇ ਅੰਕੜਾ ਵਿਗਿਆਨ
- ਭਾਰਤੀ ਸਿੱਖਿਆ
- ਅਗਵਾਈ ਤੇ ਸਲਾਹਕਾਰੀ
- ਸਿੱਖਿਆ ਦੇ ਦਾਰਸ਼ਨਿਕ, ਸਮਾਜ –ਵਿਗਿਆਨਕ ਅਤੇ ਮਨੋਵਿਗਿਆਨ ਆਧਾਰ
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
- ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਹਰ ਸੈਸ਼ਨ ਵਿੱਚ ਯੂ.ਜੀ.ਸੀ. –ਨੈੱਟ ਪੇਪਰ ਪਾਸ ਕਰਦੇ ਹਨ।
- ਵਿਭਾਗ ਸਿੱਖਿਆ ਦੇ ਮੁੱਖ ਖੇਤਰਾਂ ਵਿਚ ਖੋਜ ਕਰਦਾ ਹੈ।
- ਬਹੁਤ ਸਾਰੇ ਵਿਦਿਆਰਥੀ ਆਈ.ਸੀ.ਐਸ.ਐਸ.ਆਰ., ਮੌਲਾਨਾ ਆਜਾਦ ਤੇ ਰਾਜੀਵ ਗਾਂਧੀ ਵਜੀਫਾ ਪ੍ਰਾਪਤ ਕਰਕੇ ਪੀ.ਐਚ.ਡੀ. ਕਰ ਰਹੇ ਹਨ।
- ਸਿੱਖਿਆ ਦੇ ਖੇਤਰ ਵਿੱਚ ਹੋ ਰਹੀਆਂ ਨਵੀਨਤਮ ਖੋਜਾਂ ਅਨੁਸਾਰ ਵਿਭਾਗ ਰਿਫਰੈਸ਼ਰ ਕੋਰਸ, ਸੈਮੀਨਾਰ ਅਤੇ ਕਾਨਫਰੰਸਾਂ ਦਾ ਆਯੋਜਨ ਕਰਦਾ ਹੈ।
- ਵਿਭਾਗ ਦੇ ਫੈਕਲਟੀ ਮੈਂਬਰ ਆਪਣੀ ਅਕਾਦਮਿਕ ਅਜਾਦੀ ਨਾਲ ਕੰਮ ਕਰਦੇ ਹੋਏ ਭਾਰਤ ਅਤੇ ਵਿਦੇਸਾਂ ਵਿੱਚ ਵੱਖ ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੇ ਖੋਜ ਕਾਰਜਾਂ ਵਿੱਚ ਭਾਗ ਲੈਂਦੇ ਹਨ।
ਪਲੇਸਮੈਂਟ
ਵਿਭਾਗ ਤੋਂ ਐਮ.ਐੱਡ ਤੇ ਐਮ.ਏ. ਕਰਨ ਵਾਲੇ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਨੌਕਰੀ ਕਰਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਵਿੱਦਿਅਕ ਕਾਲਜਾਂ ਵਿੱਚ ਲੈਕਚਰਾਰ ਦੇ ਤੌਰ ਤੇ ਨੌਕਰੀ ਕਰ ਰਹੇ ਹਨ। ਵਿਭਾਗ ਦੇ ਵਿਦਿਆਰਥੀ ਵਿਭਿੰਨ ਟੈਸਟ ਪਾਸ ਕਰਕੇ ਸਿੱਖਿਆ ਵਿਭਾਗ, ਰੈਵਨੀਯੂ ਵਿਭਾਗ ਅਤੇ ਪ੍ਰਸਾਸਨਿਕ ਵਿਭਾਗ ਵਿਚ ਨੌਕਰੀ ਕਰ ਰਹੇ ਹਨ।
ਬੁਨਿਅਦੀ ਸਹੂਲਤਾਂ
- ਇੱਕ ਵਿਦਿਅਕ ਮਨੋਵਿਗਆਨ ਦੀ ਪ੍ਰਯੋਗਸਾਲਾ ਜਿਸ ਵਿੱਚ ਲਗਪਗ 40 ਮਨੋਵਿਗਿਆਨਕ ਟੈਸਟ ਹਨ।
- ਇੱਕ ਕੰਪਿਊਟਰ ਲੈਬ (10 ਕੰਪਿਊਟਰ)
- ਇੱਕ ਐਲ.ਸੀ.ਡੀ. ਪ੍ਰੋਜੈਕਟਰ
- ਇੱਕ ਓਵਰਹੈੱਡ ਪ੍ਰੋਜੈਕਟਰ
ਕਾਨਫਰੰਸਾਂ ਤੇ ਸੈਮੀਨਾਰ
- ਸਿੱਖਿਆ ਵਿੱਚ ਪੰਜ ਰਿਫਰੈਸ਼ਰ ਕੋਰਸ ਅਪ੍ਰੈਲ 2002, ਨਵਬੰਰ 2009, ਅਗੱਸਤ 2012, ਦਸੰਬਰ 2013 ਅਤੇ ਦਸੰਬਰ 2015 ਲਗਾਏ ਹਨ।
- 19-20 ਮਈ, 2004 ਨੂੰ ਐਲੀਮੈਂਟਰੀ ਸਿੱਖਿਆ ਦੇ ਸਰਵਵਿਆਪੀਕਰਨ ਬਾਰੇ ਇੱਕ ਸੈਮੀਨਾਰ ਕਰਵਾਇਆ।
- ਦਸੰਬਰ 2005 ਵਿੱਚ ਗੇਟਸ ਅਤੇ ਸਿੱਖਿਆ ਤੇ ਇੱਕ ਅੰਤਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰਵਾਇਆ ਗਿਆ।
- 26-27 ਮਾਰਚ, 2010 ਨੂੰ ਵੂਮੈਨ ਸਟੱਡੀਜ਼ ਸੈਂਟਰ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇੱਕ ਸੈਸ਼ਨ ਦਾ ਆਯੋਜਨ ਕੀਤਾ ਗਿਆ।
- 28 -29 ਨਵੰਬਰ, 2010 ਨੂੰ ਰਾਸ਼ਟਰੀ ਏਕਤਾ ਤੇ ਫਿਰਕੂ ਸਦਭਾਵਨਾ ਵਿੱਚ ਅਧਿਆਪਕ ਦੀ ਭੂਮਿਕਾ ਤੇ ਇੱਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ।
- ਰਿਸਰਚ ਮੈਥਡੋਲਜੀ ਵਿਸੇ ਤੇ 16-18 ਮਾਰਚ , 2011 ਨੂੰ ਵਰਕਸਾਪ ਆਯੋਜਿਤ ਕੀਤੀ ਗਈ।
- ਮਿਤੀ 7-8 ਫਰਵਰੀ 2013 ਨੂੰ ਅਧਿਆਪਕ ਸਿੱਖਿਆ ਵਿੱਚ ਗੁਣਾਤਮਿਕਤਾ ਵਿਸੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
- ਅਕਤੂਬਰ, 2014 ਵਿਚ ਵੂਮੈਨ ਸਟੱਡੀਜ਼ ਸੈਂਟਰ ਦੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਦੋ ਸੈਸ਼ਨ ਦਾ ਪ੍ਰਬੰਧ ਕੀਤਾ।
- ਮਿਤੀ 14-15 ਅਕਤੂਬਰ, 2014 ਨੂੰ ਇੱਕੀਵੀਂ ਸਦੀ ਵਿਚ ਉਚੇਰੀ ਸਿੱਖਿਆ ਅਤੇ ਸਿਵਲ ਸਮਾਜ ਵਿਸੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
- ਮਿਤੀ 1 -2 ਫਰਵਰੀ, 2016 ਨੂੰ ਕੁਸ਼ਲ ਭਾਰਤ ਵਿੱਚ ਗਿਆਨ ਅਤੇ ਸਿੱਖਿਆ ਵਿਸੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
- ਮਿਤੀ 19-23 ਸਤੰਬਰ, 2016 ਖੋਜ ਵਿਧੀ ਦੇ ਮੁੱਦਿਆਂ ਤੇ ਵਰਕਸਾਪ ਦਾ ਆਯੋਜਨ ਕੀਤਾ ਗਿਆ।
- ਮਿਤੀ 7 ਅਪ੍ਰੈਲ, 2017 ਨੂੰ ਡਾ. ਸੁਰਜੀਤ ਸਿੰਘ ਢਿੱਲੋਂ ਦਾ ਵਿਸੇਸ ਲੈਕਚਰ ਦਾ ਆਯੋਜਨ ਕੀਤਾ ਗਿਆ।
- ਮਿਤੀ 25 ਅਕਤੂਬਰ, 2017 ਨੂੰ ਵਿਸੇਸ਼ ਸਿੱਖਿਆ 'ਤੇ ਸਪੈਸ਼ਲ ਐਜੂਕੇਟਰ ਦੁਆਰਾ ਲੈਕਚਰ ਦਾ ਆਯੋਜਨ ਕੀਤਾ ਗਿਆ।
ਸਕਾਲਰਸਿਪ
- ਇੱਕ ਵਿਭਾਗੀ ਸਕਾਲਰਸਿਪ
- ਯੂ.ਜੀ.ਸੀ. ਜੇ.ਆਰ.ਐਫ ਕੁਆਲੀਫਾਈਡ ਵਿਦਿਆਰਥੀਆਂ ਲਈ ਯੂ.ਜੀ.ਸੀ. ਰਿਸਰਚ ਸਕਾਲਰਸਿਪ
- ਆਈ.ਸੀ.ਐਸ.ਐਸ.ਆਰ., ਮੌਲਾਨਾ ਆਜਾਦ ਅਤੇ ਰਾਜੀਵ ਗਾਂਧੀ ਨੈਸ਼ਨਲ ਸਕਾਲਰਸਿਪ
ਐਲੂਮਨੀ
ਵਿਭਾਗ ਦੇ ਪੁਰਾਣੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਦੇ ਮੈਂਬਰ ਹਨ।
Dr.Jagpreet Kaur
0175 5136218
headeducationpup@gmail.com
0175 3046218
Information authenticated by
Dr.Jagpreet Kaur
Webpage managed by
University Computer Centre
Departmental website liaison officer
Last Updated on:
29-09-2023