ਭਗਵਾਨ ਪਰਸ਼ੂਰਾਮ ਭਾਰਤੀ ਸਭਿਆਚਾਰ ਅਤੇ ਸਾਹਿਤ ਚੇਅਰ (Bhagwan Parshuram Chair for Indian Culture and literature)
http://.punjabiuniversity.ac.in
ਸੰਖੇਪ ਪਰਿਚਯ
ਭਗਵਾਨ ਪਰਸ਼ੂਰਾਮ ਚੇਅਰ 2015 ਵਿੱਚ ਸਥਾਪਿਤ ਹੋਈ। ਕਿਉਜੋ ਇਹ ਚੇਅਰ ਭਾਰਤੀ ਸਭਿਆਚਾਰ ਅਤੇ ਧਰਮ ਨਾਲ ਜੁੜ੍ਹੀ ਹੋਈ ਹੈ, ਇਸ ਲਈ ਇਸ ਦਾ ਮਹੱਤਵ ਸਵੈ-ਸਪੱਸ਼ਟ ਹੈ। ਦਰਅਸਲ ਭਗਵਾਨ ਪਰਸ਼ੂਰਾਮ ਨੂੰ ਅਵਤਾਰ ਵਜੋਂ ਮੰਨਿਆ ਜਾਂਦਾ ਹੈ। ਜਿਨ੍ਹਾਂ ਨੇ ਅਧਰਮ ਦਾ ਨਾਸ਼ ਕਰਨ ਲਈ ਅਤੇ ਧਰਮ ਦੀ ਸਥਾਪਨਾ ਕਰਨ ਲਈ ਇਸ ਧਰਤੀ ਤੇ ਅਵਤਾਰ ਲਿੱਤਾ ਸੀ। ਉਹਨਾਂ ਦੀ ਪ੍ਰੇਰਨਾਦਾਇਕ ਜੀਵਨ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਵਿਸ਼ੇਸ਼ ਰੂਪ ਵਿੱਚ ਖਤਰੀ ਰਾਜਾਵਾਂ ਨੂੰ ਕਰਤੱਵ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਸਹੀ ਦਿਸ਼ਾ ਦਿਖਾਈ, ਪਰ ਸਮੇਂ ਦੇ ਬੀਤਣ ਨਾਲ ਉਹਨਾਂ ਦਾ ਜੀਵਨ ਅਤੇ ਕੰਮ ਮਿੱਥ ਦਾ ਹਿੱਸਾ ਬਣ ਗਏ। ਇਸੇ ਲਈ ਇਹ ਚੇਅਰ ਅਕਾਦਮਿਕ ਤੌਰ ਤੇ ਭਾਰਤ ਦੇ ਇਤਿਹਾਸ ਅਤੇ ਸੱਭਿਆਚਾਰ ਪੱਖੋਂ ਉਨ੍ਹਾਂ ਦੇ ਜੀਵਨ ਨੂੰ ਪੜ੍ਹਨ, ਸਮਝਣ ਅਤੇ ਖੋਜ਼ ਕਰਨ ਲਈ ਸਥਾਪਿਤ ਕੀਤੀ ਗਈ ਹੈ।
Events Photo Gallery
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਖੋਜ ਖੇਤਰ
ਭਗਵਾਨ ਪਰਸ਼ੂਰਾਮ ਤੇ ਆਧਾਰਿਤ ਸਾਹਿਤ ਅਤੇ ਉਹਨਾਂ ਦੀ ਸਿੱਖਿਆਵਾਂ ਦੀ ਸਮਕਾਲੀ ਸਮੇਂ ਵਿੱਚ ਸਾਰਥਕਤਾ ਨਾਲ ਸੰਬੰਧਿਤ ਖੋਜ ਕਾਰਜ।
ਭਗਵਾਨ ਪਰਸ਼ੂਰਾਮ ਦੇ ਜੀਵਨ ਅਤੇ ਸਾਹਿਤ ਨਾਲ ਸੰਬੰਧਿਤ ਸੰਦਰਭ-ਕੋਸ਼ ਵੀ ਤਿਆਰ ਕੀਤਾ ਜਾ ਰਿਹਾ ਹੈ।
ਚੇਅਰ ਦੀ ਮਹੱਤਵਪੂਰਨ ਪ੍ਰਾਪਤੀਆਂ
ਭਗਵਾਨ ਪਰਸ਼ੂਰਾਮ ਦੇ ਜੀਵਨ, ਕੰਮ ਅਤੇ ਭਾਰਤੀ ਸਾਹਿਤ ਵਿੱਚ ਆਏ ਸੰਦਰਭ ਤੇ ਆਧਾਰਿਤ ਦੋ ਰਾਸ਼ਟਰੀ ਪੱਧਰ ਦੇ ਸੈਮੀਨਾਰ ਆਯੋਜਿਤ ਕੀਤੇ ਗਏ।
ਵੇਦਾਂ ਵਿੱਚੋ ਪਰਸ਼ੂਰਾਮ ਅਤੇ ਉਹਨਾਂ ਦੇ ਪਰਿਵਾਰ ਨਾਲ ਜੁੜ੍ਹੇ ਸੰਦਰਭ ਇੱਕਠੇ ਕੀਤੇ ਗਏ।
Dr. RAJINDERPAL SINGH BRAR, Dean and Head
0175-5136623
Information authenticated by
Dr. RAJINDERPAL SINGH BRAR
Webpage managed by
Department
Departmental website liaison officer
--
Last Updated on:
07-03-2022